ਝੂੰਦਾਂ ਕਮੇਟੀ ਵਲੋਂ ਕਿ ਸਿਫਾਰਸ਼ਾਂ ਕੀਤੀਆਂ ਗਈਆਂ ਹਨ
ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਪਾਰਟੀ ਦਾ ਪ੍ਰਬੰਧਕ ਢਾਂਚਾ ਭੰਗ ਕਰ ਕੇ ਮੁੜ ਸਿਰੇ ਤੋਂ ਬਣਾਇਆ ਜਾਵੇ।
ਪਾਰਟੀ ਦੇ ਹੇਠਲੇ ਵਰਕਰਾਂ ਦਾ ਪੂਰਾ ਖਿਆਲ ਰੱਖਿਆ ਜਾਵੇ।
ਪਾਰਟੀ ਦੇ ਇਤਿਹਾਸ ਮੁਤਾਬਕ ਨੌਜਵਾਨਾਂ ਦੀਆਂ ਇੱਛਾਵਾਂ 'ਤੇ ਕਦਰਾਂ ਕੀਮਤਾਂ ਦਾ ਵਿਸ਼ੇਸ਼ ਖਿਆਲ ਵੀ ਰੱਖਿਆ ਜਾਵੇ। ਇਸ ਵਿੱਚ ਖਾਸ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ ।
ਪਾਰਟੀ ਪ੍ਰਧਾਨ ਜਥੇਬੰਦਕ ਢਾਂਚੇ ਦੇ ਪੁਨਰਗਠਨ ਲਈ ਸੀਨੀਅਰ ਸਾਥੀਆਂ ਦੇ ਨਾਲ-ਨਾਲ ਹੇਠਲੇ ਵਰਕਰਾਂ ਅਤੇ ਕੇਡਰ ਨਾਲ ਵੀ ਰਾਇ ਮਸ਼ਵਰਾ ਕਰਨਗੇ।
ਪੰਥਕ ਸ਼ਖਸੀਅਤਾਂ ਖਾਸ ਤੌਰ 'ਤੇ ਬੁੱਧੀਜੀਵੀਆਂ, ਲੇਖਕਾਂ, ਧਾਰਮਿਕ ਅਤੇ ਸਿਆਸੀ ਬੁਲਾਰਿਆਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਅਧਿਆਪਕਾਂ, ਵਪਾਰੀਆਂ, ਘਰੇਲੂ ਗ੍ਰਹਿਣੀਆਂ ਅਤੇ ਨੌਜਵਾਨਾਂ ਦੇ ਨੁਮਾਇੰਦਿਆਂ ਨਾਲ ਰਾਇ ਮਸ਼ਵਰਾ ਕਰਨਗੇ।