ਪੰਜਾਬ ਡੈਸਕ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਗੋਮਤੀਨਗਰ ਇਲਾਕੇ 'ਚ ਅੰਬੇਡਕਰ ਪਾਰਕ 'ਚੋਂ ਇਕ ਛੋਟਾ ਹਾਥੀ ਦਾ ਬੁੱਤ ਚੋਰੀ ਹੋ ਗਿਆ ਹੈ। ਪ੍ਰਸਿੱਧ ਅੰਬੇਡਕਰ ਪਾਰਕ ਬਸਪਾ ਸੁਪਰੀਮੋ ਮਾਇਆਵਤੀ ਦੇ ਸਮੇਂ ਵਿੱਚ ਬਣਾਇਆ ਗਿਆ ਸੀ। ਇਸ ਪਾਰਕ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਸਨ, ਚੌਰਾਹੇ ’ਤੇ ਹਾਈਟੈੱਕ ਸੁਰੱਖਿਆ ਪ੍ਰਬੰਧ ਸੀ ਅਤੇ ਇਸ ਦੇ ਬਾਵਜੂਦ ਕਿਸੇ ਨੇ ਇੱਥੋਂ ਹਾਥੀ ਚੋਰੀ ਕਰ ਲਿਆ।
ਇਸ ਪਾਰਕ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਇੱਥੇ ਸੁਰੱਖਿਆ ਕਰਮਚਾਰੀ ਵੀ ਹਾਥੀਆਂ ਦੀਆਂ ਮੂਰਤੀਆਂ ਦੀ ਲਗਾਤਾਰ ਦੇਖਭਾਲ ਕਰਦੇ ਹਨ। ਇੰਨਾ ਹੀ ਨਹੀਂ, ਹਾਥੀਆਂ ਦੀ ਮੂਰਤੀ ਨੂੰ ਵੀ ਰੋਜ਼ਾਨਾ ਦੋ ਵਾਰ ਗਿਣਿਆ ਜਾਂਦਾ ਹੈ, ਜਿਸ ਦਾ ਰਿਕਾਰਡ ਅਧਿਕਾਰੀਆਂ ਕੋਲ ਜਾਂਦਾ ਹੈ।